जे चले हो सरहन्द नूं
जे चले हो सरहन्द नूं मेरे प्यारियो,
मेरे लाला दे नाल रहके रात गुजारियो,
जद हवा चलेगी ठंडी तन नु झन्ब्दी,
एहसास करो होऊ मेरी माँ है कंब्दी,
गोदी विच बैठे लाला ताई निहारियो,
मेरे लाला दे नाल रहके रात गुजारियो,
तुसी धिया पूत आपने नाल लेआइयो जी,
जिथे डूला मेरा खून ओथे लै जाइयो जी,
हे मेरे हो ते मेरा रूप ही धारियों,
मेरे लाला दे नाल रहके रात गुजारियो,
ओह नीहा जिथे मेरे नाल खलोते सी,
दुःख वदा सी मेरे लाडले ते छोटे सी,
ओह कहंदे ने दुःख सह लियो सिदक न हारियो,
मेरे लाला दे नाल रहके रात गुजारियो,
मैं खड़ा उडीका अपने सिंह सरदारा नू,
मैं मिलना चाहुंदा अपने अजीत झुजारा नु,
मैं चारे पूत क्यों वारे जरा विचारियो,
मेरे लाला दे नाल रहके रात गुजारियो,
जे चल हो सरहंद नु मेरे प्यारियो,
मेरे लाला दे नाल रहके रात गुजारियो
ਜੇ ਚੱਲੇ ਹੋ ਸਰਹੰਦ ਨੂੰ, ਮੇਰੇ ਪਿਆਰਿਓ ll
ਮੇਰੇ ਲਾਲਾਂ ਦੇ ਨਾਲ ਰਹਿਕੇ, ਰਾਤ ਗੁਜਾਰਿਓ llxll
ਜਦ ਹਵਾ ਚੱਲੇਗੀ ਠੰਡੀ, ਤਨ ਨੂੰ ਝੰਬਦੀ ll
ਅਹਿਸਾਸ ਕਰੋ ਹਉਂ, ਮੇਰੀ ਮਾਂ ਹੈ ਕੰਬਦੀ ll
ਗੋਦੀ ਵਿੱਚ ਬੈਠੇ, ਲਾਲਾਂ ਤਾਈਂ ਨਿਹਾਰਿਓ ll,
ਮੇਰੇ ਲਾਲਾਂ ਦੇ ਨਾਲ ਰਹਿਕੇ, ਰਾਤ ਗੁਜਾਰਿਓ ll
ਤੁਸੀਂ ਧੀਆਂ ਪੁੱਤ, ਆਪਣੇ ਨਾਲ ਲਿਆਇਓ ਜੀ ll
ਜਿੱਥੇ ਡੁੱਲ੍ਹਾ ਮੇਰਾ ਖੂਨ, ਓਥੇ ਲੈ ਜਾਇਓ ਜੀ ll
ਜੇ ਮੇਰੇ ਹੋ ਤੇ, ਮੇਰਾ ਰੂਪ ਹੀ, ਧਾਰਿਓ ll,
ਮੇਰੇ ਲਾਲਾਂ ਦੇ ਨਾਲ ਰਹਿਕੇ, ਰਾਤ ਗੁਜਾਰਿਓ ll
ਓਹ ਨੀਹਾਂ ਜਿੱਥੇ, ਮੇਰੇ ਲਾਲ ਖਲੋਤੇ ਸੀ ll
ਦੁੱਖ ਵੱਡਾ ਸੀ, ਮੇਰੇ ਲਾਡਲੇ ਤੇ ਛੋਟੇ ਸੀ ll
ਉਹ ਕਹਿੰਦੇ ਨੇ, ਦੁੱਖ ਸਹਿ ਲਓ, ਸਿਦਕ ਨਾ ਹਾਰਿਓ ll,
ਮੇਰੇ ਲਾਲਾਂ ਦੇ ਨਾਲ ਰਹਿਕੇ, ਰਾਤ ਗੁਜਾਰਿਓ ll
ਮੈਂ ਖੜਾਂ ਉਡੀਕਾਂ, ਆਪਣੇ ਸਿੰਘ ਸਰਦਾਰਾਂ ਨੂੰ ll
ਮੈਂ ਮਿਲਣਾ ਚਾਹੁੰਦਾ, ਆਪਣੇ ਅਜੀਤ ਜੁਝਾਰਾਂ ਨੂੰ ll
ਮੈਂ ਚਾਰੇ, ਪੁੱਤ ਕਿਓਂ ਵਾਰੇ, ਜ਼ਰਾ ਵਿਚਾਰਿਓ ll,
ਮੇਰੇ ਲਾਲਾਂ ਦੇ ਨਾਲ ਰਹਿਕੇ, ਰਾਤ ਗੁਜਾਰਿਓ ll
ਜੇ ਚੱਲੇ ਹੋ ਸਰਹੰਦ ਨੂੰ, ਮੇਰੇ ਪਿਆਰਿਓ ll
ਮੇਰੇ ਲਾਲਾਂ ਦੇ ਨਾਲ ਰਹਿਕੇ, ਰਾਤ ਗੁਜਾਰਿਓ llxll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ