रंग बरसे दरबार मईया जी तेरे रंग बरसे
रंग बरसे, रंग बरसे दरबार मैया जी तेरे रंग बरसे ।
उचेया पहाडा दिया ठंडिया हवावा,
सुरगा नु जांदिया ने मंदिरा चो राहवा ।
भागता दा करदी उद्धार, मैया जी तेरे रंग बरसे ॥
उचेया पहाडा विच भक्ता दी टोली,
रेहमता दे बैठी ए द्वार दाती खोली ।
मांग के ता देख इक वार, मैया जी तेरे रंग बरसे ॥
उचेया पहाडा विच बदला दे टुकड़े,
जेहडा वि सुनावे दाती सुनदी है दुखड़े ।
कटदी कलेश हजार, मैया जी तेरे रंग बरसे ॥
उचेया पहाडा विच फुल रंग रंग दे,
दें वाली इक है ते लख्खां लोकी मंगदे ।
फेर वी ना मुकदे भण्डार, मैया जी तेरे रंग बरसे ॥
ਰੰਗ ਬਰਸੇ, ਰੰਗ ਬਰਸੇ ਦਰਬਾਰ ਮਈਆ ਜੀ ਤੇਰੇ ਰੰਗ ਬਰਸੇ ।
ਉਚਿਆਂ ਪਹਾੜਾ ਦੀਆਂ ਠੰਡੀਆਂ ਹਵਾਵਾਂ,
ਸੁਰਗਾਂ ਨੂੰ ਜਾਂਦੀਆਂ ਨੇ ਮੰਦਿਰਾ ਚੋਂ ਰਾਹਵਾਂ ।
ਭਗਤਾਂ ਦਾ ਕਰਦੀ ਉਧਾਰ ਮਈਆ ਜੀ ਤੇਰੇ ਰੰਗ ਬਰਸੇ
ਉਚਿਆਂ ਪਹਾੜਾਂ ਵਿਚ ਭਗਤਾਂ ਦੀ ਟੋਲੀ,
ਰਹਿਮਤਾਂ ਦੇ ਬੈਠੀ ਏ ਦੁਆਰ ਦਾਤੀ ਖੋਲੀ ।
ਮੰਗ ਕੇ ਤਾਂ ਵੇਖ ਇੱਕ ਵਾਰ ਮਈਆ ਜੀ ਤੇਰੇ ਰੰਗ ਬਰਸੇ ॥
ਉਚਿਆਂ ਪਹਾੜਾਂ ਵਿਚ ਬਦਲਾਂ ਦੇ ਟੁੱਕੜੇ,
ਜੇਹੜਾ ਵੀ ਸੁਣਾਵੇ ਦਾਤੀ ਸੁਣਦੀ ਏ ਦੁੱਖੜੇ ।
ਕੱਟਦੀ ਕਲੇਸ਼ ਹਜ਼ਾਰ ਮਈਆ ਜੀ ਤੇਰੇ ਰੰਗ ਬਰਸੇ ॥
ਉਚਿਆਂ ਪਹਾੜਾਂ ਵਿਚ ਫੁੱਲ ਰੰਗ ਰੰਗ ਦੇ,
ਦੇਣ ਵਾਲੀ ਇੱਕ ਹੈ ਤੇ ਲੱਖਾਂ ਲੋਕੀ ਮੰਗਦੇ ।
ਫਿਰ ਵੀ ਨਾ ਮੁੱਕਦੇ ਭੰਡਾਰ ਮਈਆ ਜੀ ਰੇਰੇ ਰੰਗ ਬਰਸੇ ॥